5200 ਸਾਲਾਂ ਦੇ ਲੰਮੇਂ ਸਮੇਂ ਦੇ ਬਾਅਦ ਸ਼੍ਰੀਮਦਭਗਵਦ ਗੀਤਾ ਦੀ ਸਦੀਵੀ ਵਿਆਖਿਆ
ਗੀਤਾ ਆਪਣੀ ਸਹੀ ਦ੍ਰਿਸਟੀਕੋਣ ਵਿੱਚ
ਸ਼੍ਰੀਮਦਭਗਵਦ ਗੀਤਾ - ਯਥਾਰਥ ਗੀਤਾ - ਮਾਨਵ ਧਰਮਸ਼ਾਸ਼ਤ੍ਰ
ਸ਼੍ਰੀ ਕ੍ਰਿਸ਼ਣ ਨੇ ਜਿਸ ਸਮੇਂ ਗੀਤਾ ਦਾ ਉਪਦੇਸ਼ ਦਿੱਤਾ ਸੀ, ਉਸ ਸਮੇਂ ਉਨ੍ਹਾਂ ਦੇ ਮਨ ਅੰਦਰਲੇ ਭਾਵ ਕੀ ਸਨ? ਮਨ ਅੰਦਰਲੇ ਸਾਰੇ ਭਾਵ ਕਹਿਣ ਵਿੱਚ ਨਹੀਂ ਆਉਂਦੇ। ਕੁਝ ਤਾਂ ਕਹਿਣ ਵਿਚ ਆ ਜਾਂਦੇ ਹਨ, ਕੁਝ ਹਾਵ-ਭਾਵ ਤੋਂ ਪ੍ਰਗਟ ਹੁੰਦੇ ਹਨ ਅਤੇ ਬਾਕੀ ਕਾਫੀ ਕ੍ਰਿਆਤਮਕ ਹੁੰਦੇ ਹਨ - ਜਿਨ੍ਹਾਂ ਨੂੰ ਕੋਈ ਰਾਹੀ ਚੱਲਕੇ ਹੀ ਜਾਣ ਸਕਦਾ ਹੈ। ਜਿਸ ਪੱਧਰ ਉੱਤੇ ਸ਼੍ਰੀ ਕ੍ਰਿਸ਼ਣ ਸਨ, ਕ੍ਰਮਵਾਰ ਚੱਲਕੇ ਉਸੇ ਅਵਸਥਾ ਨੂੰ ਪ੍ਰਾਪਤ ਮਹਾਪੁਰਸ਼ ਹੀ ਜਾਣਦਾ ਹੈ ਕਿ ਗੀਤਾ ਕੀ ਕਹਿੰਦੀ ਹੈ? ਉਹ ਗੀਤਾ ਦੀਆਂ ਪੰਗਤੀਆਂ ਹੀ ਨਹੀਂ ਦੁਹਰਾਉਂਦਾ, ਸਗੋਂ ਉਹਨਾਂ ਦੇ ਭਾਵ ਵੀ ਦਰਸ਼ਾ ਦੇਂਦਾ ਹੈ, ਕਿਉਂਕਿ ਜੋ ਦ੍ਰਿਸ਼ ਸ਼੍ਰੀ ਕ੍ਰਿਸ਼ਣ ਦੇ ਸਾਮ੍ਹਣੇ ਸੀ, ਉਹੀ ਉਸ ਮੌਜੂਦਾ ਮਹਾਪੁਰਸ਼ ਦੇ ਸਾਮ੍ਹਣੇ ਵੀ ਹੈ। ਇਸ ਲਈ ਉਹ ਵੇਖਦਾ ਹੈ, ਵਿਖਾ ਦੇਵੇਗਾ; ਤੁਹਾਡੇ ਵਿਚ ਜਾਗ੍ਰਿਤ ਵੀ ਕਰ ਦੇਵੇਗਾ, ਉਸ ਰਾਹ ਉਤੇ ਚਲਾ ਵੀ ਦੇਵੇਗਾ।
'ਪੂਜ ਸ਼੍ਰੀ ਪਰਮਹੰਸ ਜੀ ਮਹਾਰਾਜ ਜੀ' ਵੀ ਉਸੇ ਪੱਧਰ ਦੇ ਮਹਾਪੁਰਸ਼ ਸਨ। ਉਹਨਾਂ ਦੀ ਵਾਣੀ ਅਤੇ ਅੰਤਰਪ੍ਰੇਰਣਾ ਤੋਂ ਗੀਤਾ ਦਾ ਜੋ ਅਰਥ ਮਿਲਿਆ, ਉਸੇ ਦਾ ਸੰਕਲਨ 'ਯਥਾਰਥ ਗੀਤਾ' ਹੈ।
- ਸੁਵਾਮੀ ਅੜਗੜਾਨੰਦ