KE ZAMIR ZINDA RAHE: ਕਿ ਜਮੀਰ ਜਿੰਦਾ ਰਹੇ

Good Will Publication
4.0
3 reviews
Ebook
98
Pages

About this ebook

ਇਹ ਕੰਗ ਜੀ ਦੀ ਪਹਿਲੀ ਕਾਵਿ ਪੁਸਤਕ ਹੈ ਜਿਸ ਵਿੱਚ ਗੁਰੂ ਸਾਹਿਬਾਨ, ਮਾਤਾ ਗੁਜਰੀ ਤੇ ਸਾਹਿਬਜਾਦੇ, ਖਾਲਸਾ ਪੰਥ, ਦੇਸ਼ ਭਗਤਾਂ ਅਤੇ ਲਹੂ ਭਿੱਜੇ ਸਿੱਖ ਇਤਿਹਾਸ ਬਾਰੇ ਕਵਿਤਾਵਾਂ ਦਰਜ ਹਨ। ਲੰਮੇ ਸਮੇਂ ਦੀ ਮਿਹਨਤ, ਲਗਨ ਤੇ ਗੁਰੂ ਪਾਤਸ਼ਾਹ ਪ੍ਰਤੀ ਦ੍ਰਿੜ ਨਿਸਚੇ ਨੂੰ ਫਲ ਲੱਗਾ ਹੈ। ਇਨਾਂ ਕਵਿਤਾਵਾਂ ਨੂੰ ਕਵਿਤਾ ਤੇ ਛੰਦਾਬੰਦੀ ਦੇ ਵੱਖ ਵੱਖ ਰੂਪਾਂ ਅਤੇ ਵੰਨਗੀਆਂ ਅਤੇ ਕਾਵਿ ਬੋਲੀ ਤੇ ਸੈਲੀ ਨਾਲ ਸ਼ਿੰਗਾਰਿਆ ਗਿਆ ਹੈ। ਵੱਡੀ ਗੱਲ ਇਹ ਹੈ ਸ਼ੁਰੂ ਤੋਂ ਢਾਡੀ ਸਿੰਘਾਂ ਅਤੇ ਕਵੀਸ਼ਰੀ ਵਾਲੀਆਂ ਕਵਿਤਾਵਾਂ ਵੀ ਸ਼ਾਮਲ ਹਨ ਜਿਸ ਨਾਲ ਸੋਨੇ ਤੇ ਸੋਹਾਗੇ ਵਾਲਾ ਕੰਮ ਹੋਇਆ ਹੈ। ਸੁਰ ਤਾਲ ਵਾਲੀਆਂ ਕਵਿਤਾਵਾਂ ਰਾਗਮਈ ਵੀ ਹੋ ਗਈਆਂ ਹਨ। ਕੰਗ ਜੀ ਨੇ ਤਸ਼ਬੀਹਾਂ, ਅਲੰਕਾਰ, ਮੁਹਾਵਰੇ ਅਤੇ ਕਵਿਤਾ ਵਿੱਚ ਵਰਤੇ ਜਾਂਦੇ ਰਸਾਂ ਦੀ ਭਰਪੂਰ ਵਰਤੋਂ ਕੀਤੀ। ਖਾਸ ਕਰਕੇ ਇਸ ਪੁਸਤਕ ਵਿੱਚ ਸਿੱਖੀ ਜਜਬੇ ਨਾਲ ਭਰਪੂਰ ਬੀਰ ਰਸੀ ਕਵਿਤਾਵਾਂ ਦੀ ਭਰਮਾਰ ਹੈ।

ਜੇਕਰ ਕੰਗ ਜੀ ਵਲੋਂ ਇਸ ਪੁਸਤਕ ਵਿੱਚ ਲਿਖੀ ਹਰ ਕਵਿਤਾ ਬਾਰੇ ਵਿਸਥਾਰ ਵਿੱਚ ਲਿਖਾਂ ਤਾਂ ਇਰ ਮੁੱਖਬੰਦ ਬਹੁਤ ਲੰਮੇਰਾ ਹੋ ਜਾਵੇਗਾ ਇਸ ਲਈ ਚੋਣਵੇ ਪੱਖਾਂ ਤੇ ਹੀ ਥੋੜੇ ਸ਼ਬਦਾਂ ਵਿੱਚ ਨਮੂਨੇ ਮਾਤਰ ਕੁਝ ਕੁ ਪੰਕਤੀਆਂ ਹੀ ਸ਼ਾਮਲ ਕਰ ਰਿਹਾਂ ਹਾ। ਪਾਠਕ ਸਾਰੀ ਪੁਸਤਕ ਪੜ ਕੇ ਆਪ ਅਨੰਦ ਮਾਣਨਗੇ।

ਕੰਗ ਜੀ ਨੇ ਸਾਰੇ ਕਵੀਆਂ ਵਾਂਗ ਸ਼ੁਰੂ ਵਿੱਚ ਨਿਮਰਤਾ ਸਾਹਿਤ ਰੱਬ ਦਾ ਨਾ ਲਿਆ ਹੈ ਜਿਵੇਂ ਕਿ

ਕਿਹੜੀ ਗੱਲ ਦਾ ‘ਕੰਗਾ’ ਤੂੰ ਮਾਣ ਕਰਦਾ,

ਰਿਹਾ ਬਾਪ ਨਾ ਛੱਡਜੂ ਮਾਂ ਬੰਦੇ।

ਨਾਤਾ ਜੋੜ ਲੈ ਦਰਸ਼ਨਾ ਨਾਲ ਉਹਦੇ

ਜਿਹਨੇ ਫੜਨੀ ਹੈ ਅੰਤ ਨੂੰ ਬਾਂਹ ਬੰਦੇ।

ਅਰਦਾਸ ਦਾਤਿਆ ਕਵਿਤਾ ਵਿਚ ਕੁਝ ਇਸ ਤਰਾਂ ਅਰਦਾਸ ਕਰਦੇ ਹਨ

ਸਾਨੂੰ ਨਾਮ ਦੇ ਰੰਗਣ ਵਿੱਚ ਰੰਗ ਦੇ।

ਭਲਾ ਸਭ ਦਾ ਹੀ ਰਹੀਏ ਅਸੀਂ ਮੰਗਦੇ।

ਦੁੱਖ ਦੂਰ ਕਰੋ ਤੁਸੀਂ ਹੁਣ ਕੰਗ ਦੇ।

ਤੇਰੇ ਦਰਸ਼ਨ ਦੀ ਰਵੇ ਸਦਾ ਪਿਆਸ ਦਾਤਿਆ।

ਤੇਰੇ ਚਰਨਾਂ ਚ ਸਾਡੀ ਅਰਦਾਸ ਦਾਤਿਆ।

ਅੰਮ੍ਰਿਤ ਵੇਲੇ ਦੀ ਸਾਭ ਸੰਭਾਲ ਤੇ ਜੋਰ ਦਿੰਦੇ ਲਿਖਦੇ ਹਨ

ਲੰਘਦਾ ਜਾਵੇ ਅੰਮ੍ਰਿਤ ਵੇਲਾ, ਅਜੇ ਵੀ ਹੋਇਆ ਨਹੀਂ ਕੁਵੇਲਾ,

ਜੱਗ ਚਾਰ ਦਿਨਾਂ ਦਾ ਮੇਲਾ, ਸੁੱਤਾ ਲੰਮੀਆਂ ਤਾਣੀ ਤੂੰ।

ਬੰਦਿਆਂ ਕਰ ਲੈ ਜਨਮ ਸੁਹੇਲਾ, ਜਪ ਕੇ ਗੁਰਾਂ ਦੀ ਬਾਣੀ ਨੂੰ।

ਗੁਰੂ ਨਾਨਕ ਦੇਵ ਜੀ ਦੇ ਉਸਤਤਿ ਵਿੱਚ ਕਈ ਕਵਿਤਾਵਾਂ ਦੀ ਰਚਨਾ ਕੀਤੀ ਹੈ। ਗੁਰੂ ਨਾਨਕ ਕਵਿਤਾ ਵਿੱਚ ਲਿਖਦੇ ਹਨ

ਮੋਦੀ ਖਾਨੇ ਬਹਿ ਕੇ ਸੀ ਤੇਰਾਂ ਤੋਲਦਾ।

ਮੁੱਖ ਦੇ ਵਿਚੋਂ ਸਦਾਂ ਸਤਿਨਾਮ ਬੋਲਦਾ।

ਇਸੇ ਤਰਾਂ ਹੀ ਧਾਰ ਅਵਤਾਰ ਕਵਿਤਾ ਵਿੱਚ ਸਰਬ ਸਾਂਝੀਵਾਲਤਾ ਬਾਰੇ ਇਸ ਤਰਾਂ ਜਿਕਰ ਕਰਦੇ ਹਨ

ਹਿੰਦੂ, ਮੁੱਲਾਂ, ਸਿੱਖਾਂ, ਨਾਨਕ ਸਭ ਦਾ ਪਿਆਰਾ ਏ,

ਗੁਰੂ ਅਰਜਨ ਦੇਵ ਜੀ ਦੀ ਪਾਵਨ ਸ਼ਹਾਦਤ ਬਾਰੇ ਵੀ ਕਈ ਕਵਿਤਾਵਾਂ ਹਨ। ਉਨਾਂ ਵਲੋਂ ਲਿਖੀ ਇਕ ਕਵਿਤਾ ਤੇਰਾ ਭਾਣਾ ਵਿੱਚ ਗੁਰੂ ਜੀ ਨੂੰ ਅਸਹਿ ਕਸ਼ਟ ਦਿੱਤੇ ਜਾਣ ਨੂੰ ਬਿਰਹੋਂ ਰਸ ਵਿੱਚ ਲਿਖਦੇ ਹਨ, ਵੰਨਗੀ ਵੇਖੋ

ਉਬਲਦੀ ਦੇਗ ਵਿੱਚ ਜਦੋਂ ਗੁਰਾਂ ਨੂੰ ਬਿਠਾਇਆ ਹੋਣੈ।

ਰਾਵੀ ਦਿਆਂ ਪਾਣੀਆਂ ਚ, ਉਬਾਲ ਜਿਹਾ ਆਇਆ ਹੋਣੈ।

ਗੁਰੂ ਤੇਗ ਬਹਾਦਰ ਕਵਿਤਾ ਵਿੱਚ ਸਾਹਿਬਾਂ ਦੇ ਸੀਸ ਦੇਣ ਦੀ ਘਟਨਾ ਚੋਂ ਕਵੀ ਚੜਦੀ ਕਲਾਂ ਦੇ ਦਰਸ਼ਨ ਇਸ ਤਰਾਂ ਕਰਵਾ ਰਿਹਾ ਹੈ

ਦਰਸ਼ਨ ਸਿੰਘ ਦਿੱਲੀ ਵਿੱਚ ਸੀਸ ਦੇ ਕੇ, ਸੀਸ ਲੱਖਾਂ ਹੀ ਬਚਾਉਣ ਲੱਗੇ

ਭਾਈ ਮਤੀ ਦਾਸ ਜੀ ਦੀ ਸ਼ਹੀਦੀ ਦਾ ਜਿਕਰ ਸੀਸ ਉਤੇ ਆਰਾ ਕਵਿਤਾ ਵਿੱਚ ਕਰਦੇ ਹੋਏ ਭਾਈ ਮਤੀਦਾਸ ਜੀ ਦੁਆਰਾ ਜਲਾਦ ਨੂੰ ਕਹੇ ਸ਼ਬਦਾਂ ਰਾਹੀ ਓਨਾਂ ਦੀ ਵੀ ਚੜਦੀ ਕਲਾਂ ਨੂੰ ਪਰਗਟ ਕਰਦੇ ਹਨ

ਮੇਹਣੇ ਮਾਰਨਗੇ ਲੋਕ ਸਿੱਖ ਡੋਲ ਗਿਆ ਹੋਣੈ।

ਸਿੱਖ ਤੜਫਿਆ ਹੋਣੇ, ਸਿੱਖ ਸੋਹਲ ਜਿਹਾ ਹੋਣੈ।

ਮੇਰੀ ਸਿੱਖੀ ਨੂੰ ਜਲਾਦਾ, ਦੇਖੀਂ ਲਾਜ ਨਾ ਤੂੰ ਲਾਵੀਂ।

ਜੇ ਤੂੰ ਕਰਨਾ ਦੁਫਾੜ, ਚੀਰ ਟੇਡਾ ਨਾ ਤੂੰ ਪਾਵੀਂ।

ਕੀ ਕੀ ਸਿਫਤ ਕਰਾਂ, ਵਿੱਚ ਦਸ਼ਮੇਸ਼ ਪਾਤਸ਼ਾਹ ਦੀ ਉਸਤਤ ਕਵੀਸ਼ਰੀ ਰੰਗ ਵਿੱਚ ਕਮਾਲ ਦੀ ਕੀਤੀ ਹੈ

ਐਸਾ ਦੁਨੀਆਂ ਦੇ ਵਿੱਚ ਦੱਸੋ ਕਿਹੜਾ ਰਹਿਬਰ ਹੈ,

ਆਪੇ ਗੁਰੂ ਤੇ ਆਪੇ ਚੇਲਾ ਸੀ ਅਖਵਾਇਆ

ਪੁੱਤ ਨਹੀਂ ਲੁਕੋਏ ਕਵਿਤਾ ਵਿੱਚ ਚਮਕੌਰ ਦੀ ਗੜੀ ਦੀ ਜੰਗ ਵਿੱਚ ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਦੀ ਅਮਰ ਸ਼ਹੀਦੀ ਦਾ ਵਰਨਣ ਕਰਦਾ ਹੋਇਆ ਕਵੀ ਦਸ਼ਮੇਸ਼ ਪਾਤਸ਼ਾਹ ਦੀ ਚੜਦੀ ਕਲਾ ਦੇ ਵੀ ਦਰਸ਼ਨ ਕਰਵਾ ਰਿਹਾ ਹੈ

ਫੱਟ ਖਾ ਅਜੀਤ ਸਿੰਘ ਧਰਤ ਤੇ ਡਿੱਗਾ ਸੀ,

ਪਿੰਜਰ ਜੁਝਾਰ ਦਾ ਸੀ ਬਰਛਾ ਪਰੋ ਗਿਆ।

ਪੁੱਤ ਨਹੀਂ ਲਕੋਏ, ਦਾਤਾ ਅਥਰੂ ਲਕੋ ਗਿਆ।

ਛੋਟੇ ਸਾਹਿਬਜਾਦੇ ਕਵਿਤਾ ਵਿੱਚ ਬੜੇ ਭਾਵਪੂਰਤ ਢੰਗ ਨਾਲ ਲਿਖਦੇ ਹਨ

ਮੌਤ ਵਿੱਚੋਂ ਅਸੀਂ ਜਿੰਦਗੀ ਹਾਂ ਲੱਭਦੇ।

ਸਾਹਿਬਜਾਦੇ ਸੂਬੇ ਦੀ ਕਚਹਿਰੀ ਗੱਜਦੇ।

ਪੋਹ ਦੀਏ ਰਾਤੇ ਤੇ ਭਾਈ ਘਨੱਈਆ ਜੀ ਆਦਿ ਕਵਿਤਾਵਾਂ ਵੀ ਬਹੁਤ ਭਾਵਪੂਰਤ ਹਨ।

ਇਤਿਹਾਸ ਖਾਲਸੇ ਦਾ ਅਤੇ ਅੰਮ੍ਰਿਤ ਛਕ ਕੇ ਖੰਡੇ ਧਾਰ ਦਾ ਬਹੁਤ ਹੀ ਬੀਰ ਰਸੀ ਅਤੇ ਲਹੂ ਭਿੱਜੇ ਇਤਿਹਾਸ ਨਾਲ ਸਬੰਧਿਤ ਕਵਿਤਾਵਾਂ ਹਨ

ਹਥਿਆਰਾਂ ਦੀ ਛਾਂ ਥੱਲੇ ਹੁੰਦਾ ਨਿਵਾਸ ਖਾਲਸੇ ਦਾ।

ਦਿੰਦਾ ਰਹੂ ਗਵਾਹੀ, ਖੂਨੀ ਇਤਿਹਾਸ ਖਾਲਸੇ ਦਾ।

ਅਤੇ

ਅਮ੍ਰਿੰਤ ਛੱਕ ਕੇ ਖੰਡੇ ਦਾ, ਸਿੰਘ ਹੋਰ ਦਾ ਹੋ ਜਾਏ ਹੋਰ

ਬਾਬਾ ਬੰਦਾ ਸਿੰਘ ਬਹਾਦਰ ਕਵਿਤਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੀ ਬੀਰ ਰਸੀ ਕਵਿਤਾ ਵਿੱਚ ਉਸ ਬਹਾਦਰ ਦੇ ਮੁਖਾਰਬਿੰਦ ਵਿੱਚੋਂ ਅਖਵਾਉਂਦਾ ਹੈ

ਵੈਰੀ ਦੇ ਘਰ ਜਾ ਕੇ ਸੋਧੇ ਮੈਂ ਲਾਵਾਂਗਾ।

ਖੂਨ ਦਾ ਬਦਲਾ, ਖੂਨ ਨਾਲ ਲੈ ਕੇ ਦਿਖਲਾਵਾਂਗਾ।

ਗੁਰੂ ਨਾਨਕ ਦੀ ਸਿੱਖੀ ਕਵਿਤਾ ਜੁਲਮ ਦੀ ਇੰਤਹਾ ਵੇਲੇ ਵੀ ਸਿੱਖੀ ਸਿਦਕ ਤੇ ਭਰੋਸੇ ਦੀ ਜਿਉਂਦੀ ਜਾਗਦੀ ਮਿਸਾਲ ਹੈ। ਮੀਰ ਮੰਨੂੰ ਦੇ ਵਕਤ ਬੀਬੀਆਂ ਉਤੇ ਹੋ ਰਹੇ ਜੁਲਮਾਂ ਨੂੰ ਕੁਝ ਇਸ ਤਰਾਂ ਬਿਆਨ ਕਰਦੇ ਹਨ

ਦੇਖ ਮੀਰ ਮੰਨੂ ਦੇ ਸਾਕੇ। ਖੋਹ ਕੇ ਮਾਈਆਂ ਕੋਲੋਂ ਕਾਕੇ।

ਮਾਰਨ ਵਿੱਚ ਹਵਾ ਵਿੱਚ ਵਗਾਹ ਕੇ, ਨੇਜਿਆਂ ਤੇ ਟੰਗਦੇ ਸੀ।

ਸਿਦਕ ਮਾਈਆਂ ਦਾ ਦੇਖ ਕੇ ਵੈਰੀ ਥਰ ਥਰ ਕੰਬਦੇ ਸੀ।

ਬਾਬਾ ਦੀਪ ਸਿੰਘ ਅਤੇ ਭਾਈ ਮਨੀ ਸਿੰਘ ਜੀ ਬਾਰੇ ਲਿਖੀਆਂ ਕਵਿਤਾਵਾਂ ਵੀ ਬਹੁਤ ਹੀ ਬੀਰ ਰਸੀ ਹਨ ਅਤੇ ਖਾਲਸੇ ਦੀਆਂ ਰਗਾਂ ਵਿੱਚ ਚੜਦੀ ਕਲਾ ਦਾ ਸੰਚਾਰ ਕਰਦੀਆਂ ਹਨ। ਸ਼ਹੀਦ ਊਧਮ ਸਿੰਘ ਜੀ ਬਾਰੇ ਲਿਖੀਆਂ ਕਵਿਤਾਵਾਂ ਵਿੱਚ ਵੀ ਲੋਹੜੇ ਦੀ ਰਵਾਨਗੀ ਹੈ, ਜਲਿਆਂ ਵਾਲੇ ਬਾਗ ਦਾ ਸਾਕਾ ਅਤੇ ਜਨਰਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਦਾ ਸੀਨ ਫਿਲਮ ਦੀ ਤਰਾਂ ਅੱਖਾਂ ਅੱਗੇ ਘੁੰਮ ਜਾਦਾ ਹੈ। ਪੰਜਾਬੀਆਂ ਦੀ ਚੜਦੀ ਕਲਾ ਬਾਰੇ ਕਵਿਤਾ ਵਿੱਚ ਪੰਜਾਬੀਆਂ ਦੇ ਜਜਬੇ ਨੂੰ ਇੰਝ ਬਿਆਨ ਕਰਦੇ ਹਨ।

ਖੂਨੀ ਨਦੀਆਂ ਕੋਈ ਏਹਨਾਂ ਵਾਗੂੰ ਤਰਦਾ ਨਹੀਂ ਏ।

ਜੇ ਕੋਈ ਅਣਖ ਵੰਗਾਰੇ ਤਾਂ ਇਹ ਜਰਦਾ ਨਹੀਂ ਏ।

ਇਸੇ ਤਰਾਂ ਹੀ ਜਮੀਰ ਜਿੰਦਾ ਰਹੇ ਕਵਿਤਾ ਵਿੱਚ ਬੜੇ ਜੋਸ਼ ਵਿੱਚ ਆ ਕੇ ਲਿਖਦੇ ਹਨ

ਜੁਲਮ ਦੀਆਂ ਬਿਜਲੀਆਂ ਇਸ ਨੂੰ ਕੀ ਜਾਲਣਾ।

ਸੂਰਜ ਦੀ ਅੱਖ ਵਿੱਚ ਜੀਹਨਾਂ ਦਾ ਹੈ ਆਲਣਾ।

ਇਸ ਪੁਸਤਕ ਨੂੰ ਪੜਦਿਆਂ ਪਾਠਕ ਕਿਤੇ ਵੀ ਬੋਰ ਨਹੀਂ ਹੋ ਸਕਦਾ ਸਗੋਂ ਇਤਿਹਾਸਕ ਕਵਿਤਾਵਾਂ ਨੂੰ ਪੜਦਾ ਹੋਇਆ ਇਨਾਂ ਵਿਚਲੀਆਂ ਘਟਨਾਵਾਂ ਤੇ ਸਿਿਖਆਵਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਲਈ ਬਹੁਮੁੱਲੀ ਸੇਧ ਲੈ ਸਕਦਾ ਹੈ। ਇਸਦੇ ਹਰ ਅੱਖਰ ਵਿੱਚੋਂ ਗੁਰੂ ਜੀ ਦੇ ਦਿੱਤੇ ਹੋਏ ਗੁਰਮਤਿ ਦੇ ਪ੍ਰਮੁੱਖ ਸਿਧਾਤਾਂ ਤੇ ਸਰਬ ਸਾਝੀਵਾਲਤਾ ਦੇ ਸੰਦੇਸ਼ਾਂ ਦੀ ਜਿਥੇ ਝਲਕ ਮਿਲਦੀ ਹੈ ਓਥੇ ਨਾਲ ਦੀ ਨਾਲ ਲਹੂ ਭਿੱਜੇ ਸਿੱਖ ਇਤਿਹਾਸ ਦੇ ਵੀ ਤਕਰੀਬਨ ਹਰ ਕਵਿਤਾ ਵਿੱਚੋਂ ਦਰਸ਼ਨ ਹੁੰਦੇ ਹਨ।

ਅਖੀਰ ਵਿੱਚ ਮੈਂ ਬੜੇ ਮਾਣ ਅਤੇ ਫਖਰ ਨਾਲ ਕਹਿ ਸਕਦਾ ਹਾਂ ਕਿ ਸਰਦਾਰ ਦਰਸ਼ਨ ਸਿੰਘ ਜੀ ਨੇ ਇਸ ਪੁਸਤਕ ਵਿੱਚ ਮੋਤੀਆਂ ਦੀ ਲੜੀ ਤਰਾਂ ਕਵਿਤਾਵਾਂ ਪਰੋ ਕੇ ਇਤਿਹਾਸ ਸਿਰਜਿਆ ਹੈ। ਪਿਆਰੇ ਪਾਠਕ ਵਰਗ ਨੂੰ ਬੇਨਤੀ ਹੈ ਕਿ ਇਹ ਕਵਿਤਾਵਾਂ ਪੜ ਕੇ, ਆਪਣੇ ਜੀਵਨ ਵਿੱਚ ਅਮਲੀ ਰੂਪ ਵਿੱਚ ਅਪਣਾ ਕੇ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਤੇ ਆਪ ਵੀ ਚਲਣ ਤੇ ਸਾਰੀ ਦੁਨੀਆਂ ਵਿੱਚ ਇਸ ਦਾ ਪਰਚਾਰ ਪਰਸਾਰ ਵੀ ਕਰਨ।

ਪਰਮਾਤਮਾ ਕਰੇ ਕੰਗ ਜੀ ਦੀ ਕਲਮ ਇਸੇ ਤਰਾਂ ਬਿਨਾਂ ਥਕੇਵੇਂ ਨਿੰਰਤਰਤਾ ਨਾਲ ਚਲਦੀ ਰਹੇ ਅਤੇ ਅਜੋਕੇ ਸਮੇਂ ਅਤੇ ਆਉਣ ਵਾਲੀਆਂ ਪੀੜੀਆਂ ਦਾ ਮਾਰਗ

ਦਰਸ਼ਨ ਕਰਦੀ ਰਹੇ। ਇਸ ਸਾਬਤ ਸੂਰਤ, ਗੁਰੂ ਦੀ ਭੈ-ਭਾਵਨੀ ਵਿੱਚ ਰਹਿ ਕੇ ਕਲਮ ਚਲਾਉਣ ਵਾਲੇ ਸ਼ਾਇਰ ਤੇ ਜਿੰਨਾ ਮਾਣ ਕਰੀਏ ਓਨਾਂ ਥੋੜਾ ਹੈ।

ਅਖੀਰ ਵਿੱਚ ਇਸ ਮਹਾਂਕਾਵਿ ਅਤੇ ਇਸ ਦੇ ਕਰਤਾ ਬਾਰੇ ਕਾਵਿਕ ਲਾਈਨਾਂ ਨਾਲ ਵਧਾਈ ਦੇ ਕੇ ਇਜਾਜਤ ਲੈ ਰਿਹਾ ਹਾਂ।

ਲੈ ਕੇ ਓਟ ਤੇ ਆਸਰਾ ਪਾਤਸ਼ਾਹ ਦਾ,

ਕੰਗ ਸਾਹਬ ਨੇ ਕਲਮ ਚਲਾਈ ਸੋਹਣੀ।

ਗੁਰ ਇਤਿਹਾਸ ਤੇ ਸਿੱਖ ਇਤਿਹਾਸ ਉਤੇ,

ਕਾਵਿ ਕਲਾ ਨਾਲ ਰੋਸ਼ਨੀ ਪਾਈ ਸੋਹਣੀ।

ਛੰਦਾ ਬੰਦੀ ਦੇ ਵਿੱਚ ਪਰੋ ਕੇ ਤੇ,

ਕਾਵਿ ਕਲਾ ਦੀ ਵੰਨਗੀ ਵਿਖਾਈ ਸੋਹਣੀ।

ਏਸ ਪੁਸਤਕ ਦੀ ਆਮਦ ਤੇ ਕੰਗ ਜੀ ਨੂੰ,

ਜਾਚਕ ਵਲੋਂ ਵੀ ਹੋਵੇ ਵਧਾਈ ਸੋਹਣੀ।


ਸ਼ੁਭ ਇਛਾਵਾਂ ਸਹਿਤ



ਡਾ. ਹਰੀ ਸਿੰਘ ਜਾਚਕ

ਡਬਲ ਐਮ.ਏ, ਪੀਐਚ.ਡੀ (ਗੋਲਡ ਮੈਡਲਲਿਸ)

ਐਡੀਸ਼ਨਲ ਚੀਫ ਸਕੱਤਰ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,

ਜਨਰਲ ਸਕੱਤਰ,

ਸ਼੍ਰੀ ਦਸ਼ਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ

277, ਮਾਡਲ ਗਰਾਮ, ਲਧਿਆਣਾ – 141002

ਮੋਬਾਇਲ ਨੰ. 99883-21245,

098722-05910

Ratings and reviews

4.0
3 reviews

About the author

ਚੰਗੇ ਵਿਚਾਰਾਂ ਦਾ ਮਾਲਕ-ਕੰਗ

ਹੱਥਲੀ ਪੁਸਤਕ ‘ਕਿ ਜ਼ਮੀਰ ਜ਼ਿੰਦਾ ਰਹੇ’ ਦਾ ਖਰੜਾ ਸ਼੍ਰੀ ਅਰੁਣ ਕੁਮਾਰ ਆਜਾਦ ਜੀ ਦੇ ਜਰੀਏ ਪੜ੍ਹਣ ਦਾ ਸੁਭਾਗ ਪ੍ਰਾਪਤ ਹੋਇਆ ਕਹਿੰਦੇ ਹਨ ਜਦੋਂ ਕਿਸੇ ਲਿਖਾਰੀ ਦੀ ਰਚਨਾ ਨੂੰ ਪੜਿਆ ਜਾਂਦਾ ਹੈ ਤਾਂ ਉਸ ਦੇ ਸੁਭਾਅ, ਵਿਚਾਰਾਂ, ਵਿਦਵਤਾਂ, ਨਿਮਰਤਾ, ਆਧਿਆਤਮਿਕਤਾ ਬਾਰੇ ਪਤਾ ਲੱਗਦਾ ਹੈ ਕਿਉਂਕਿ ਉਸਦੀ ਕਲਮ ਵਿੱਚੋਂ ਨਿਕਲੇ ਹਰਫ ਉਸਦੇ ਉਪਰੋਕਤ ਲਿਖੇ ਗੁਣਾਂ ਦੀ ਅਗਵਾਹੀ ਕਰਦੇ ਹਨ। ਮੈਂ ਭਾਵੇਂ ਇਸ ਪੁਸਤਕ ਦੇ ਲਿਖਾਰੀ ਸ਼੍ਰੀ ਦਰਸ਼ਨ ਸਿੰਘ ਕੰਗ ਨੂੰ ਮਿਿਲਆ ਪਰ ਉਸ ਦੁਆਰਾ ਰਚਿਤ ਕਵਿਤਾ ਪੜ੍ਹਕੇ ਆਪਣੇ ਆਪ ਨੂੰ ਉਸ ਨਾਲ ਗਲਵਕੜੀ ਪਾਉਦਾ ਮਹਿਸੂਸ ਕਰਦਾ ਰਿਹਾ ਕਿਉਂਕਿ ਉਸ ਦੀ ਕਵਿਤਾ ਚ ਸਾਰੇ ਰਸਾਂ ਦਾ ਰਸ ਸਹੀ ਅਨੁਪਾਤ ਵਿੱਚ ਭਰਿਆ ਹੋਇਆ ਹੈ। ਆਮ ਹਰ ਪੁਸਤਕ ਦੇ ਖਰੜੇ ਨੂੰ ਪੜਣ ਲਈ ਰੁੱਕਣਾ ਪੈਂਦਾ ਹੈ, ਪਰ ਇਸ ਪੁਸਤਕ ਦੇ ਖਰੜੇ ਨੂੰ ਪੜਣ ਸਮੇਂ ਮਨ ਨੇ ਰੁੱਕਣ ਦਾ ਕੋਈ ਸੰਕੇਤ ਨਹੀਂ ਦਿੱਤਾ।

ਸ਼੍ਰੀ ਦਰਸ਼ਨ ਸਿੰਘ ਕੰਗ ਜੀ ਦੀਆਂ ਇਹ ਤੁਕਾਂ ਤੇਰੇ ਦਰ ਉੱਤੇ ਤੇਰੇ ਦਾਸ ਦਾਤਿਆ, ਤੇਰੇ ਚਰਨਾਂ ਚ ਸਾਡੀ ਅਰਦਾਸ ਦਾਤਿਆ ਲਿਖਾਰੀ ਦੇ ਖੁਦਾ ਪ੍ਰਤੀ ਵਿਸ਼ਵਾਸ ਨੂੰ ਉਜਾਗਰ ਕਰਦੀਆਂ ਹਨ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਤੱਤੀ ਤਵੀ ਤੇ ਬੈਠਣ ਦੇ ਸੀਨ ਨੂੰ ਲਿਖਾਰੀ ਆਪਣੀ ਕਲਮ ਨਾਲ ਇੰਝ ਚਿੱਤਰਦਾ ਹੈ

ਉਤੋਂ ਜੇਠ ਦਾ ਮਹੀਨਾ, ਤਪੇ ਧਰਤੀ ਦਾ ਸੀਨਾ,

ਇੱਕ ਜਮੀਂ ਵੀ ਸੀ ਤੱਤੀ, ਦੂਜੀ ਤਵੀ ਵੀ ਸੀ ਤੱਤੀ,

ਤੱਤੀ ਤਵੀਂ ਉੱਤੇ ਬੈਠੇ ਗੁਰੂ ਚੌਕੜਾ ਸੀ ਮਾਰ

ਤੇਰਾ ਭਾਣਾ ਮਿੱਠਾ ਲੱਗੇ ਰਹੇ ਮੁੱਖ ਤੋਂ ਉਚਾਰ

ਸ਼੍ਰੀ ਦਰਸ਼ਨ ਸਿੰਘ ਕੰਗ ਨੇ ਆਪਣੀ ਕਲਮ ਨਾਲ ਖਾਲਸੇ ਦੀ ਸਿਰਜਣਾ ਸਮੇਂ ਦਾ ਸੀਨ ਬਾ-ਕਮਾਲ ਰਚ ਕੇ ਚੰਗੀ ਸ਼ਾਇਰੀ ਦੀ ਮਿਸਾਲ ਦਿੱਤੀ ਹੈ। ਵੀਰ ਰਸ ਭਰਕੇ ਬਾਬਾ ਦੀਪ ਸਿੰਘ ਦੇ ਮੁਖਾਰ ਬਿੰਦ ਚੋਂ ਜੋ ਲਫ਼ਜਾ ਬੋਲਾਂ ਵਾਰੇ

ਬਾਬੇ ਦੀਪ ਸਿੰਘ ਕਿਹਾ ਇਕੱਠੇ ਯੋਧਿਆਂ ਨੂੰ ਕਰਕੇ

ਅੱਖਾਂ ਵਾਂਗ ਅੰਗਿਆਰ ਹੱਥ ਖੰਡੇ ਨੂੰ ਸੀ ਫੜਕੇ

ਅੱਜ ਵੈਰੀਆਂ ਨੇ ਸਿੰਘੋ ਫੇਰ ਅਣਖ ਹੈ ਵੰਗਾਰੀ

ਦਰਬਾਰ ਸਾਹਿਬ ਦੀ ਬੇਅਦਬੀ ਸਾਥੋ ਜਾਵੇ ਨਾ ਸਹਾਰੀ।

ਸ਼੍ਰੀ ਦਰਸ਼ਨ ਸਿੰਘ ਕੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਭ ਤੋਂ ਉੱਚਾ ਸਥਾਨ ਦਿੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਉਸਤਤ ਆਪਣੀ ਕਵਿਤਾ ਚ ਕਰਦਾ ਹੈ।

ਰਾਗਾਂ ਵਿੱਚ ਰਚੀ ਹੋਈ ਧੁਰ ਦਰਗਾਹੋਂ ਬਾਣੀ

ਰੂਹ ਦੀ ਖੁਰਾਕ ਜਿਵੇਂ ਪਿਆਰੇ ਲਈ ਪਾਣੀ ਹੈ।

ਦਰਸ਼ਨ ਸਿੰਘ ਹੋਣ ਦਰਸ਼ਨ ਪਿਰ ਗੁਰਾਂ ਦੇ

ਅੰਦਰਲੀ ਅੱਖ ਨਾਲ ਜਿਹੜਾ ਤੱਕਦਾ ਪ੍ਰਾਣੀ ਹੈ।

ਇਸ ਪੁਸਤਕ ਵਿੱਚ ਜਿੰਨੀਆਂ ਵੀ ਲਿਖਤਾਂ ਹਨ ਇੱਕ ਤੋਂ ਵਧ ਕੇ ਇੱਕ ਹੈ ਚਾਹੇ ਉਹ ਮਹਾਂ ਸਿੰਘ, ਊਧਮ ਸਿੰਘ, ਮਾਈ ਭਾਗੋ, ਛੋਟੇ ਸਾਹਿਬਜਾਦਿਆਂ ਬਾਰੇ ਹੋਣ।

ਸਭ ਪਿੰਡਾਂ ਦੇ ਅੰਦਰ ਵੱਸਦੇ ਉੱਚ ਘਰਾਣੇ ਜੀ,

ਉਹਨਾਂ ਕਰਕੇ ਉਸ ਪਿੰਡ ਨੂੰ ਕੋਈ ਨਾ ਜਾਣੇ ਜੀ,

ਉਹ ਨਗਰ ਭਾਗਾਂ ਵਾਲੇ ਜਿੱਥੋ ਤਿੰਨੋਂ ਆਉਂਦੇ ਨੇ

ਮੱਲ, ਕਵੀਸ਼ਰ, ਸ਼ਾਇਰ ਪਿੰਡ ਦਾ ਨਾਂ ਚਮਕਾਉਂਦੇ ਨੇ।

ਉਪਰੋਕਤ ਸਤਰਾਂ ਅਨੁਸਾਰ ਦਰਸ਼ਨ ਸਿੰਘ ਕੰਗ ਨੇ ਆਪਣੇ ਪਿੰਡ ਤਲਵਣ ਦਾ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ। ਆਖਿਰ ਵਿੱਚ ਮੈਂ ਦਰਸ਼ਨ ਸਿੰਘ ਕੰਗ ਨੂੰ ਮੁਬਾਰਕਾਂ ਦਿੰਦਾ ਹੋਇਆ ਇਹ ਵੀ ਕਹਾਂਗਾ ਕਿ ਹੋਰ ਮਿਹਨਤ ਕਰਕੇ ਆਪਣੀ ਲੇਖਣੀ ਨੂੰ ਹੋਰ ਅਸਰਦਾਰ ਬਣਾਵੇ ਕਿਉਂਕਿ ਉਸ ਕੋਲ ਵਿਿਸ਼ਆਂ ਦਾ ਅਤੇ ਸ਼ਬਦਾਂ ਦਾ ਭਰਪੂਰ ਖਜਾਨਾ ਜਾਪਦਾ ਹੈ। ਕੰਗ ਹੋਰ ਮਿਹਨਤ ਕਰਕੇ ਆਪਣੇ ਸ਼ਬਦਾਂ ਨੂੰ ਵਧੀਆਂ ਹਾਰ ਚ ਪਰੋਣ ਦਾ ਯਤਨ ਕਰਕੇ ਸਾਹਿਤ ਦੀ ਹੋਰ ਸੇਵਾ ਕਰਦਾ ਰਹੇਗਾ।

ਕਵੀ ਜਨ ਹੁੰਦੇ ਸਰਮਾਇਆ ਦੇਸ਼ ਦਾ,

ਬਹੁਤਿਆਂ ਨੂੰ ਭੇਦ ਵੀ ਨਾ ਆਇਆ ਏਸ ਦਾ

ਕਰਾਂ ਮੈਂ ਸਿਫਰ ਕਵੀ ਹਥਿਆਰ ਦੀ

ਕਵੀਂ ਦੀ ਕਲਮ ਨਾ ਕਦੇ ਵੀ ਹਾਰ ਦੀ


ਦਰਸ਼ਨ ਸਿੰਘ ਭੰਮੇ

ਕੋਠੀ ਵਾਲਾ ਰਾਹ

ਤਲਵੰਡੀ ਸਾਬੋ (ਬਠਿੰਡਾ)

94630-23656

https://www.goodwillbooks.in

Rate this ebook

Tell us what you think.

Reading information

Smartphones and tablets
Install the Google Play Books app for Android and iPad/iPhone. It syncs automatically with your account and allows you to read online or offline wherever you are.
Laptops and computers
You can listen to audiobooks purchased on Google Play using your computer's web browser.
eReaders and other devices
To read on e-ink devices like Kobo eReaders, you'll need to download a file and transfer it to your device. Follow the detailed Help Center instructions to transfer the files to supported eReaders.